JALANDHAR WEATHER

ਸ਼ਾਰਟ-ਸਰਕਟ ਕਾਰਨ ਘਰ ਨੂੰ ਲੱਗੀ ਅੱਗ

ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)-ਸਥਾਨਕ ਜੱਟਪੁਰਾ ਚੌਕ ਵਿਖੇ ਭੀੜ-ਭਾੜ ਵਾਲੇ ਇਲਾਕੇ ਵਿਚ ਇਕ ਮਕਾਨ ਨੂੰ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ। ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਜੱਟਪੁਰਾ ਵਿਖੇ ਇਕ ਮਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਆਪਣੀ ਟੀਮ ਅਤੇ ਫਾਈਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਕਾਨ ਕਿਸੇ ਦੁਕਾਨਦਾਰ ਦਾ ਹੈ। ਮਕਾਨ ਮਾਲਕ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਨੁਕਸਾਨ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ