ਭਾਜਪਾ ਵਲੋਂ ਨਗਰ ਨਿਗਮ ਜਲੰਧਰ 'ਚ ਕੌਂਸਲਰ ਮਨਜੀਤ ਸਿੰਘ ਟੀਟੂ ਵਿਰੋਧੀ ਧਿਰ ਆਗੂ ਤੇ ਚਰਨਜੀਤ ਕੌਰ ਸੰਧਾ ਉਪ ਆਗੂ ਨਿਯੁਕਤ

ਜਲੰਧਰ, 26 ਮਾਰਚ (ਸ਼ਿਵ)-ਪੰਜਾਬ ਭਾਜਪਾ ਵਲੋਂ 5 ਨਗਰ ਨਿਗਮਾਂ ਲਈ ਵਿਰੋਧੀ ਧਿਰ ਦੇ ਨੇਤਾਵਾਂ ਤੇ ਉਪ ਨੇਤਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਭਾਜਪਾ ਨੇ ਨਗਰ ਨਿਗਮ ਜਲੰਧਰ ਵਿਚ ਭਾਜਪਾ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਵਿਰੋਧੀ ਧਿਰ ਦੇ ਆਗੂ ਅਤੇ ਚਰਨਜੀਤ ਕੌਰ ਸੰਧਾ ਨੂੰ ਉਪ ਆਗੂ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਭਾਜਪਾ ਪੰਜਾਬ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੇ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਉਪ ਨੇਤਾਵਾਂ ਦਾ ਐਲਾਨ ਕੀਤਾ ਹੈ, ਜਿਸ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ।