12ਵੀਂ ਦੇ ਪੇਪਰ ਦੇ ਕੇ ਪਰਤ ਰਹੇ 2 ਬੱਚਿਆਂ ਦੀ ਹਾਦਸੇ ’ਚ ਮੌਤ

ਬਟਾਲਾ, (ਗੁਰਦਸਾਪੁਰ), 29 ਮਾਰਚ (ਸਤਿੰਦਰ ਸਿੰਘ)-ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਜਾਨ ’ਚ ਬਣੇ ਪ੍ਰੀਖਿਆ ਕੇਂਦਰ ਵਿਚ 12ਵੀਂ ਬੋਰਡ ਦੀ ਪ੍ਰੀਖਿਆ ਦੇ ਕੇ ਜਾ ਕੇ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਚ ਪੜ੍ਹਦੇ ਸਨ। ਦੱਸਿਆ ਜਾ ਰਿਹਾ ਹੈ ਕਿ ਅੱਜ ਕੰਪਿਊਟਰ ਦਾ ਪੇਪਰ ਸੀ ਅਤੇ ਉਹ ਪੇਪਰ ਦੇ ਕੇ ਗੱਡੀ ਵਿਚ ਮਿਰਜਾਜਾਨ ਸਕੂਲ ਤੋਂ ਅਜੇ ਨਿਕਲੇ ਹੀ ਸਨ ਕਿ ਅੱਧਾ ਕੁ ਕਿਲੋਮੀਟਰ ’ਤੇ ਬਣੀ ਇਕ ਫੈਕਟਰੀ ਦੀ ਕੰਧ ਵਿਚ ਉਨ੍ਹਾਂ ਦੀ ਗੱਡੀ ਵੱਜ ਗਈ, ਜਿਸ ਕਰ ਕੇ ਮੌਕੇ ’ਤੇ ਹੀ ਦੋਵਾਂ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚੰਨਬੀਰ ਤੇ ਗੋਪੀ ਵਜੋਂ ਹੋਈ ਹੈ।