ਮਾਲੀਆ ਵਿਭਾਗ ਕਰ ਰਿਹੈ ਬਹੁਤ ਵਧੀਆ ਕੰਮ- ਵਿੱਤ ਮੰਤਰੀ

ਚੰਡੀਗੜ੍ਹ, 26 ਮਾਰਚ (ਵਿਕਰਮਜੀਤ ਸਿੰਘ ਮਾਨ)- ਹਰਪਾਲ ਚੀਮਾ ਨੇ ਬਜਟ ਪੇਸ਼ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਾਲ ਵਿਭਾਗ ਬਹੁਤ ਵਧੀਆ ਕੰਮ ਕਰ ਰਿਹਾ ਹੈ। ਆਬਕਾਰੀ ਵਿਭਾਗ ਦਾ ਮਾਲੀਆ 10,350 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵਿਚ 63 ਪ੍ਰਤੀਸ਼ਤ ਦਾ ਮੁਨਾਫਾ ਹੋਇਆ ਹੈ। ਅਗਲੇ ਸਾਲ ਲਈ ਆਬਕਾਰੀ ਨੀਤੀ ਵਿਚ 11200 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਤੇ ਅੱਗੇ ਜੀ.ਐਸ.ਟੀ. ਵਿਚ 62% ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਸੀਂ ਵੈਟ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਯੋਜਨਾ ਲੈ ਕੇ ਆਏ ਹਾਂ। ਇਸ ਯੋਜਨਾ ਤਹਿਤ 70 ਹਜ਼ਾਰ 313 ਡੀਲਰਾਂ ਨੇ ਲਾਭ ਚੁੱਕਿਆ ਹੈ।