ਕੈਬਨਿਟ ਮੀਟਿੰਗ ਲਈ ਰਵਾਨਾ ਹੋਏ ਵਿੱਤ ਮੰਤਰੀ ਹਰਪਾਲ ਸਿੰਘ


ਚੰਡੀਗੜ੍ਹ, 26 ਮਾਰਚ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਾਲ ਰੰਗ ਦੀ ਫੁਲਕਾਰੀ ’ਚ ਬਜਟ ਟੈਬ ਲੈ ਕੇ ਆਪਣੀ ਰਿਹਾਇਸ਼ ਤੋਂ ਕੈਬਨਿਟ ਮੀਟਿੰਗ ਲਈ ਰਵਾਨਾ ਹੋਏ। ਉਹ ਜਲਦੀ ਹੀ 2025-26 ਲਈ ਰਾਜ ਦਾ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਰਾਜ ਦੇ ਬਜਟ 2025-26 ਦੀ ਪੇਸ਼ਕਾਰੀ ਤੋਂ ਪਹਿਲਾਂ ਬਜਟ ਦੀਆਂ ਕਾਪੀਆਂ ’ਤੇ ਦਸਤਖਤ ਵੀ ਕੀਤੇ।