JALANDHAR WEATHER

ਆਈ.ਪੀ.ਐੱਲ 2025 : ਜ਼ਖਮੀ ਮੋਹਸਿਨ ਖ਼ਾਨ ਦੇ ਬਦਲ ਵਜੋਂ ਸ਼ਾਰਦੁਲ ਠਾਕੁਰ ਐਲ.ਐਸ.ਜੀ. ਕੈਂਪ 'ਚ ਸ਼ਾਮਿਲ ਹੋਣ ਲਈ ਤਿਆਰ

 ਨਵੀਂ ਦਿੱਲੀ, 23 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਆਲਰਾਊਂਡਰ ਸ਼ਾਰਦੁਲ ਠਾਕੁਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਸਿਨ ਖ਼ਾਨ ਦੀ ਜਗ੍ਹਾ ਲਖਨਊ ਸੁਪਰ ਜਾਇੰਟਸ (ਐਲ.ਐਸ.ਜੀ.) ਵਿਚ ਸ਼ਾਮਿਲ ਹੋਣ ਲਈ ਤਿਆਰ ਹੈ। ਪਿਛਲੇ ਸਾਲ ਦੀ ਮੈਗਾ ਨਿਲਾਮੀ ਦੌਰਾਨ ਬਿਨਾਂ ਵਿਕੇ ਸ਼ਾਰਦੁਲ ਇਸ ਸਮੇਂ ਵਿਸ਼ਾਖਾਪਟਨਮ ਵਿਚ ਐਲ.ਐਸ.ਜੀ. ਟੀਮ ਦੇ ਨਾਲ ਹੈ। ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਸੋਮਵਾਰ ਨੂੰ ਦਿੱਲੀ ਕੈਪੀਟਲਜ਼ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ