ਆਈ.ਪੀ.ਐਲ. 2025 : ਕੋਲਕਾਤਾ ਨੇ ਦਿੱਤਾ ਬੈਂਗਲੁਰੂ ਨੂੰ 175 ਦੌੜਾਂ ਦਾ ਟੀਚਾ

ਕੋਲਕਾਤਾ, 22 ਮਾਰਚ-ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 175 ਦੌੜਾਂ ਦਾ ਟੀਚਾ ਦਿੱਤਾ ਹੈ, ਦੱਸ ਦਈਏ ਕਿ ਅੱਜ ਇਹ ਆਈ.ਪੀ.ਐਲ. ਦਾ ਪਹਿਲਾ ਮੈਚ ਹੈ ਤੇ ਇਹ ਈਡਨ ਗਾਰਡਨ ਦੇ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕੋਲਕਾਤਾ ਨੇ 20 ਓਵਰਾਂ ਤੋਂ ਬਾਅਦ 174 ਦੌੜਾਂ 8 ਵਿਕਟਾਂ ਗੁਆ ਕੇ ਬਣਾਈਆਂ।