ਪਿੰਡ ਬੋਪਾਰਾਏ ਦੇ ਗੁਰਦੁਆਰਾ ਹੁੰਦਾਲ ਜੀ ਅਸਥਾਨ 'ਤੇ 221 ਫੁੱਟ ਲੰਬਾ ਨਿਸ਼ਾਨ ਸਾਹਿਬ ਕੀਤਾ ਸਥਾਪਤ

ਭੁਲੱਥ, 21 ਮਾਰਚ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਬੋਪਾਰਾਏ ਦੇ ਗੁਰਦੁਆਰਾ ਹੁੰਦਾਲ ਜੀ (ਹੁੰਦਾਲ ਸਰੋਵਰ) ਅਸਥਾਨ 'ਤੇ ਐਨ. ਆਰ. ਆਈ. ਵੀਰ ਤੇ ਪਿੰਡ ਬੋਪਾਰਾਏ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ 221 ਫੁੱਟ ਲੰਬਾ ਨਿਸ਼ਾਨ ਸਾਹਿਬ ਸਥਾਪਤ ਹੋਇਆ।
ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਿਸ਼ਾਨ ਸਾਹਿਬ ਦੀ ਲੰਬਾਈ 221 ਫੁੱਟ, ਵਜ਼ਨ 19 ਟਨ ਤੇ ਖੰਡਾ ਸਾਹਿਬ 13 ਫੁੱਟ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦਾ ਸੰਪੂਰਨ ਭੋਗ ਵਿਸਾਖੀ ਵਾਲੇ ਦਿਨ ਪਾਇਆ ਜਾਵੇਗਾ। ਉਪਰੰਤ ਵੱਖ-ਵੱਖ ਜਥਿਆਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਬਾਣੀ ਨਾਲ ਜੋੜਿਆ ਜਾਵੇਗਾ।
ਇਸ ਦੌਰਾਨ ਦਲਜੀਤ ਸਿੰਘ ਨਿੱਝਰ, ਸਰਪੰਚ ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ, ਧੰਨਾ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬੋਪਾਰਾਏ, ਰਘੂਬੀਰ ਸਿੰਘ ਰਾਏ, ਦਿਲਪ੍ਰੀਤ ਸਿੰਘ ਰਾਏ, ਜੋਧਾ ਸਿੰਘ, ਸੁਰਜੀਤ ਸਿੰਘ, ਕਿਰਤਪ੍ਰੀਤ ਸਿੰਘ, ਪਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ, ਗੁਰਦਿਆਲ ਸਿੰਘ, ਗੁਰਪਾਲ ਸਿੰਘ, ਸਤਿੰਦਰ ਸਿੰਘ, ਕੁਲਦੀਪ ਸਿੰਘ, ਤਰਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।