JALANDHAR WEATHER

ਅਸੀਂ ਬਜਟ 'ਚ ਸਾਰੇ ਵਰਗਾਂ ਦਾ ਰੱਖਾਂਗੇ ਧਿਆਨ - ਦਿੱਲੀ ਸੀ.ਐਮ. ਰੇਖਾ ਗੁਪਤਾ

ਨਵੀਂ ਦਿੱਲੀ, 22 ਮਾਰਚ-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਇਸ ਬਜਟ ਵਿਚ ਸਾਰੇ ਵਰਗਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਦਿੱਲੀ ਨੂੰ ਵਿਸ਼ਵ ਪੱਧਰੀ ਰਾਜਧਾਨੀ ਬਣਾਉਣ ਦੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਸੁਝਾਵਾਂ ਲਈ 3 ਮਾਰਚ ਨੂੰ ਇਕ ਈਮੇਲ ਆਈ.ਡੀ. ਅਤੇ ਇਕ ਵਟਸਐਪ ਨੰਬਰ ਦਾ ਐਲਾਨ ਕੀਤਾ ਸੀ। ਸਾਡਾ ਇਹ (ਬਜਟ ਸੈਸ਼ਨ) 24 ਮਾਰਚ ਤੋਂ ਸ਼ੁਰੂ ਹੋਵੇਗਾ। ਸਾਨੂੰ ਈਮੇਲ ਰਾਹੀਂ 3,303 ਸੁਝਾਅ ਪ੍ਰਾਪਤ ਹੋਏ ਹਨ ਅਤੇ ਸਾਨੂੰ ਵਟਸਐਪ ਨੰਬਰ ਰਾਹੀਂ 6,982 ਸੁਝਾਅ ਪ੍ਰਾਪਤ ਹੋਏ ਹਨ। ਸਾਰੇ ਸੁਝਾਅ ਵਿਕਸਿਤ ਦਿੱਲੀ ਬਜਟ ਦਾ ਖਰੜਾ ਤਿਆਰ ਕਰਨ ਵਿਚ ਬਹੁਤ ਉਪਯੋਗੀ ਰਹੇ ਹਨ। ਅਸੀਂ ਸਾਰੇ ਵਰਗਾਂ ਨਾਲ ਇਕ ਜਨਤਕ ਸੰਵਾਦ ਕੀਤਾ ਅਤੇ ਉਸ ਜਨਤਕ ਸੰਵਾਦ ਰਾਹੀਂ ਅਸੀਂ ਉਨ੍ਹਾਂ ਦੇ ਸੁਝਾਵਾਂ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਜਾਣਿਆ ਕਿਉਂਕਿ ਦਿੱਲੀ ਦਾ ਇਹ ਬਜਟ ਸਰਕਾਰ ਦਾ ਬਜਟ ਨਹੀਂ ਹੈ, ਸਗੋਂ ਦਿੱਲੀ ਦੇ ਲੋਕਾਂ ਦਾ ਬਜਟ ਹੈ ਅਤੇ ਅਸੀਂ ਇਹ ਵੀ ਧਿਆਨ ਰੱਖਿਆ ਕਿ ਕੋਈ ਵੀ ਵਰਗ ਦਿੱਲੀ ਦੇ ਬਜਟ ਵਿਚ ਸਾਡੀਆਂ ਯੋਜਨਾਵਾਂ ਤੋਂ ਬਿਨਾਂ ਨਾ ਰਹੇ।  ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਇਸ ਬਜਟ 'ਚ ਸਾਰੇ ਵਰਗਾਂ ਦਾ ਧਿਆਨ ਰੱਖਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ