ਵਿਜੀਲੈਂਸ ਤੇ ਸਿਹਤ ਵਿਭਾਗ ਦੀ ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਕੀਤੀ ਚੈਕਿੰਗ

ਰਾਜਪੁਰਾ, 21 ਮਾਰਚ (ਰਣਜੀਤ ਸਿੰਘ)-ਅੱਜ ਵਿਜੀਲੈਂਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ ਅਤੇ ਸੈਂਪਲ ਭਰੇ। ਇਸ ਗੱਲ ਨੂੰ ਲੈ ਕੇ ਸਮੂਹ ਹਲਵਾਈਆਂ ਦੀ ਦੁਕਾਨਾਂ ਉਤੇ ਭਾਜੜਾਂ ਪੈ ਗਈਆਂ ਅਤੇ ਸ਼ਹਿਰ ਦੇ ਜ਼ਿਆਦਾਤਰ ਹਲਵਾਈ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਸੱਜੇ ਖੱਬੇ ਹੋਣ ਵਿਚ ਕਾਮਯਾਬ ਹੋ ਗਏ।