ਉਤਰਾਖ਼ੰਡ: ਕਾਰ ਦੇ ਖੱਡ ’ਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ

ਦੇਹਰਾਦੂਨ, 15 ਮਾਰਚ- ਲੋਖੰਡੀ ਨੇੜੇ ਬੁੰਦੇਲ ਰੋਡ ’ਤੇ ਚਾਰ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਐਸ.ਡੀ.ਆਰ.ਐਫ਼. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਾਰ ਲਗਭਗ 900 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਹਾਦਸਾਗ੍ਰਸਤ ਹੋ ਗਈ। ਮੌਕੇ ’ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।