'ਤੇਰੇ ਇਸ਼ਕ ਮੇਂ' ਦੇ ਸੈੱਟ 'ਤੇ ਕ੍ਰਿਤੀ ਸੈਨਨ ਅਤੇ ਧਨੁਸ਼ ਨੇ ਮਨਾਈ ਹੋਲੀ

ਮੁੰਬਈ, 14 ਮਾਰਚ - ਪੂਰੇ ਭਾਰਤ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਅਦਾਕਾਰਾ ਕ੍ਰਿਤੀ ਸੈਨਨ, ਅਦਾਕਾਰ ਧਨੁਸ਼ ਅਤੇ ਫਿਲਮ ਨਿਰਮਾਤਾ ਆਨੰਦ ਐਲ. ਰਾਏ ਆਪਣੀ ਆਉਣ ਵਾਲੀ ਫਿਲਮ "ਤੇਰੇ ਇਸ਼ਕ ਮੇਂ" ਦੀ ਸ਼ੂਟਿੰਗ ਦੌਰਾਨ ਹੋਲੀ ਖੇਡਦੇ ਨਜ਼ਰ ਆਏ । ਕ੍ਰਿਤੀ ਸੈਨਨ ਨੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ਲਾਈਟਾਂ, ਕੈਮਰਾ, ਸੈੱਟ 'ਤੇ ਹੋਲੀ! ਕ੍ਰਿਤੀ ਸੈਨਨ ਨੇ ਇਸ ਤਸਵੀਰ ਦੇ ਨਾਲ ਆਪਣੀ ਪੋਸਟ ਵਿਚ ਲਿਖਿਆ ਕਿ ਭਾਵੇਂ ਰੰਗ ਘੱਟ ਹੋਵੇ, ਪਰ ਪਿਆਰ ਬਹੁਤ ਹੁੰਦਾ ਹੈ!