ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ , ਇਕ ਜ਼ਖ਼ਮੀ

ਸੁਭਾਨਪੁਰ (ਕਪੂਰਥਲਾ ) , 14 ਮਾਰਚ (ਸਤਨਾਮ ਸਿੰਘ) - ਨਜ਼ਦੀਕੀ ਪਿੰਡ ਬੂਟ ਦੇ ਨੌਜਵਾਨ ਪਹਿਲਵਾਨ ਕਿਰਪਾਲ ਸਿੰਘ ਕਾਹਲੋਂ ਪੁੱਤਰ ਦਲਜੀਤ ਸਿੰਘ ਕਾਹਲੋਂ ਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਹੋਏ ਗੜ੍ਹਸ਼ੰਕਰ ਨਜ਼ਦੀਕ ਕਿਸੇ ਅਗਿਆਤ ਟਰੈਕਟਰ ਟਰਾਲੀ ਦੀ ਟੱਕਰ ਵੱਜਣ ਨਾਲ ਮੌਕੇ 'ਤੇ ਮੌਤ ਹੋ ਗਈ। ਉਸ ਦੇ ਨਾਲ ਨੌਜਵਾਨ ਸਾਥੀ ਹਰਜੋਤ ਸਿੰਘ ਮਾਨ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ। ਇਹ ਜਾਣਕਾਰੀ ਆੜ੍ਹਤੀ ਅਮਰੀਕ ਸਿੰਘ ਨੇ ਦਿੱਤੀ।