ਹੋਲੀ ਦੌਰਾਨ ਹੁੱਲ੍ਹੜਬਾਜ਼ੀ ਤੇ ਟਰਿਪਲ ਰਾਈਡਿੰਗ ਕਰਨ ਵਾਲਿਆਂ 30 ਵਾਹਨਾਂ ਦੇ ਕੱਟੇ ਚਲਾਨ

ਕਪੂਰਥਲਾ, 14 ਮਾਰਚ (ਅਮਨਜੋਤ ਸਿੰਘ ਵਾਲੀਆ)-ਹੋਲੀ ਦੇ ਤਿਉਹਾਰ ਮੌਕੇ ਜਿੱਥੇ ਬੱਚੇ ,ਨੌਜਵਾਨਾਂ, ਬਜ਼ੁਰਗਾਂ ਤੇ ਔਰਤਾਂ ਨੇ ਹੋਲੀ ਦਾ ਤਿਉਹਾਰ ਬੜੇ ਚਾਵਾਂ ਨਾਲ ਇਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਉੱਥੇ ਹੀ ਸ਼ਹਿਰ ਵਿਚ ਮੋਟਰਸਾਈਕਲਾਂ ਤੇ ਹੁੱਲ੍ਹੜਬਾਜ਼ੀ ਕਰਨ ਅਤੇ ਟਰਿਪਲ ਰਾਈਡਿੰਗ ਕਰਨ ਵਾਲਿਆਂ 'ਤੇ ਪੁਲਿਸ ਨੇ ਸਖ਼ਤੀ ਵਰਤਦਿਆਂ 30 ਵਾਹਨਾਂ ਦੇ ਚਲਾਨ ਕੱਟੇ ਅਤੇ ਤਿੰਨ ਮੋਟਰਸਾਈਕਲ ਬਾਉਂਡ ਕੀਤੇ ਗਏ ਹਨ। ਇਸ ਦੀ ਪੁਸ਼ਟੀ ਕਰਦਿਆਂ ਟਰੈਫਿਕ ਇੰਚਾਰਜ ਦਰਸ਼ਨ ਸਿੰਘ ਅਤੇ ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਹਾਲੇ ਕਾਰਵਾਈ ਜਾਰੀ ਹੈ।