ਸੁਨਿਆਰੇ ’ਤੇ ਚਲਾਈਆਂ ਸਿੱਧੀਆਂ ਗੋਲੀਆਂ
ਅੰਮ੍ਰਿਤਸਰ, 12 ਮਾਰਚ (ਰੇਸ਼ਮ ਸਿੰਘ)- ਇੱਥੇ ਮਜੀਠਾ ਰੋਡ ਸਥਿਤ ਇਕ ਸੁਨਿਆਰੇ ’ਤੇ ਦੋ ਲੁਟੇਰਿਆਂ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਹ ਗੋਲੀ ਕਿਸੇ ਨੂੰ ਲੱਗੀ ਨਹੀਂ, ਜਿਸ ਕਾਰਨ ਜਾਨੀ ਬਚਾਅ ਹੋ ਗਿਆ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।