JALANDHAR WEATHER

ਮੈਂ ਪੰਥ ਦਾ ਹਾਂ ਨੁਮਾਇੰਦਾ- ਗਿਆਨੀ ਕੁਲਦੀਪ ਸਿੰਘ ਗੜਗੱਜ

ਸੁਲਤਾਨਪੁਰ ਲੋਧੀ, (ਕਪੂਰਥਲਾ), 12 ਮਾਰਚ (ਜਗਮੋਹਨ ਸਿੰਘ)- ਅੱਜ ਇਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਨਿਯੁਕਤੀ ਦੇ ਵਿਰੋਧ ਵਿਚਾਲੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਗੱਲ ਕਰਦੇ ਹੋਏ ਕਿਹਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ਵਿਚ ਕਮੀਆਂ ਹਨ, ਮੈਂ ਉਸ ਦਿਨ ਹੀ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਤੇ ਜਿਹੜਾ ਬਾਅਦ ਵਿਚ ਜਥੇਦਾਰ ਆਵੇਗਾ, ਮੈਂ ਉਸ ਨੂੰ ਦਸਤਾਰ ਦੇ ਕੇ ਆਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ, ਮੈਂ ਪੰਥ ਦਾ ਨੁਮਾਇੰਦਾ ਹਾਂ। ਦਮਦਮੀ ਟਕਸਾਲ ਦੇ ਵਿਰੋਧ ’ਤੇ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਵੱਡਾ ਇਤਿਹਾਤਸ ਹੈ ਤੇ ਇਹ ਟਕਸਾਲਾਂ ਕੌਮ ਦੀ ਸ਼ਾਨ ਹਨ। ਪੰਥ ਦੀ ਏਕਤਾ ਲਈ ਸਭ ਦੇ ਯਤਨਾਂ ਦੀ ਲੋੜ ਹੈ ਤੇ ਸਾਰੀਆਂ ਹਸਤੀਆਂ ਹੀ ਸਤਿਕਾਰਤ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਰਵਉੱਚ ਹੈ ਤੇ ਸਰਵਉੱਚ ਹੀ ਰਹੇਗਾ ਤੇ ਪੰਥ ਦੇ ਨਿਸ਼ਾਨ ਹੇਠ ਸਭ ਨੂੰ ਇਕੱਠਾ ਹੋਣਾ ਪਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ