ਤਿੰਨ ਭਾਸ਼ਾ ਨੀਤੀ ’ਤੇ ਸੁਧਾ ਮੂਰਤੀ ਦਾ ਬਿਆਨ

ਨਵੀਂ ਦਿੱਲੀ, 12 ਮਾਰਚ- ਰਾਜ ਸਭਾ ਮੈਂਬਰ ਸੁਧਾ ਮੂਰਤੀ ਨੇ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਹੋਲੀ ਦੀਆਂ ਮੁਬਾਰਕਾਂ।’ ਐਨ.ਈ.ਪੀ. ਅਧੀਨ 3-ਭਾਸ਼ਾ ਨੀਤੀ ਨੂੰ ਲੈ ਕੇ ਸੰਸਦ ਵਿਚ ਹੋਏ ਹੰਗਾਮੇ ’ਤੇ, ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਮੰਨਦੀ ਹਾਂ ਕਿ ਕੋਈ ਵੀ ਕਈ ਭਾਸ਼ਾਵਾਂ ਸਿੱਖ ਸਕਦਾ ਹੈ ਅਤੇ ਮੈਂ ਖੁਦ 7-8 ਭਾਸ਼ਾਵਾਂ ਜਾਣਦੀ ਹਾਂ। ਮੈਨੂੰ ਹਮੇਸ਼ਾ ਸਿੱਖਣ ਦਾ ਆਨੰਦ ਆਉਂਦਾ ਹੈ ਅਤੇ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ।