JALANDHAR WEATHER

ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ ਇਹ ਭਾਰਤ ਦੀ ਸਦੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 6 ਮਾਰਚ - ਰਿਪਬਲਿਕ ਟੀਵੀ ਪਲੈਨਰੀ ਸਮਿਟ 2025 ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ ਇਹ ਭਾਰਤ ਦੀ ਸਦੀ ਹੈ। ਭਾਰਤ ਅੱਜ ਦੁਨੀਆ ਦੇ ਵਿਕਾਸ ਨੂੰ ਅੱਗੇ ਵਧਾ ਰਿਹਾ ਹੈ। ਆਜ਼ਾਦੀ ਤੋਂ 65 ਸਾਲ ਬਾਅਦ ਵੀ, ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ। ਪਿਛਲੇ ਦਹਾਕੇ ਵਿਚ, ਅਸੀਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਅਤੇ ਹੁਣ ਉਸੇ ਰਫ਼ਤਾਰ ਨਾਲ, ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹਾਂ।"   ਤੁਹਾਨੂੰ ਉਹ ਸਮਾਂ ਵੀ ਯਾਦ ਹੋਣਾ ਚਾਹੀਦਾ ਹੈ ਜਦੋਂ ਪ੍ਰਧਾਨ ਮੰਤਰੀ ਖੁਦ ਕਹਿੰਦੇ ਸਨ ਕਿ ਜੇਕਰ ਇਕ ਰੁਪਿਆ ਭੇਜਿਆ ਜਾਵੇ ਤਾਂ ਗਰੀਬਾਂ ਤੱਕ ਸਿਰਫ਼ 15 ਪੈਸੇ ਹੀ ਪਹੁੰਚਣਗੇ। ਪਿਛਲੇ ਦਹਾਕੇ ਵਿਚ, ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਰਾਹੀਂ ਗਰੀਬਾਂ ਦੇ ਖਾਤਿਆਂ ਵਿਚ 42 ਲੱਖ ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕੀਤੇ ਗਏ ਹਨ। ਦਸ ਸਾਲ ਪਹਿਲਾਂ ਅਸੀਂ ਵਿਦੇਸ਼ਾਂ ਤੋਂ ਹੋਲੀ ਵਾਟਰ ਗਨ ਅਤੇ ਬੱਚਿਆਂ ਦੇ ਖਿਡੌਣੇ ਆਯਾਤ ਕਰਦੇ ਸੀ। ਅੱਜ ਸਾਡੇ ਖਿਡੌਣਿਆਂ ਦਾ ਨਿਰਯਾਤ ਤਿੰਨ ਗੁਣਾ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ