ਘੁਮਾਣ 4 ਮਾਰਚ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਮਹਿਮਦਪੁਰ ਵਿਖੇ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਰਾਣਾ ਸ਼ੂਗਰ ਮਿੱਲ ਵਿਚ ਕੰਮ ਕਰਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਮ ਜੀਵਨ ਸ਼ੁਕਲਾ, ਜੋ ਕਿ ਯੂ.ਪੀ. ਲਖਨਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ ਦਿਨੇਸ਼ ਜੋ ਕਿ ਹਿਮਾਚਲ ਕਾਂਗੜਾ ਦਾ ਰਹਿਣ ਵਾਲਾ ਹੈ । ਦੋਨੋਂ ਆਪਣੇ ਮੋਟਰਸਾਈਕਲ ’ਤੇ ਰਾਣਾ ਸ਼ੂਗਰ ਮਿੱਲ ਤੋਂ ਸ਼ਾਮ ਕਰੀਬ 6 ਵਜੇ ਟਕਾਪੁਰ ਤੋਂ ਬੋਲੇਵਾਲ ਅਤੇ ਮਹਿਮਦਪੁਰ ਨੂੰ ਆ ਰਹੇ ਸਨ। ਜਦ ਉਹ ਬੋਲੇਵਾਲ ਤੋਂ ਮਹਿਮਦਪੁਰ ਵਾਲੇ ਰੋਡ ਤੇ ਪਹੁੰਚੇ ਤਾਂ ਇਨ੍ਹਾਂ ਦਾ ਪਿੱਛਾ ਕਰ ਰਹੇ ਤਿੰਨ ਅਣਪਛਾਤੇ ਲੁਟੇਰੇ ਜਿਨ੍ਹਾਂ ਨੇ ਇਹਨਾਂ ਨੂੰ ਰੋਕ ਲਿਆ ਅਤੇ ਜਦ ਦਿਨੇਸ਼ ਅਤੇ ਰਾਮ ਜੀਵਨ ਸ਼ੁਕਲਾ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਨਾਲ ਦੋ ਫਾਇਰ ਰਾਮ ਜੀਵਨ ਸ਼ੁਕਲਾ ਦੇ ਮਾਰੇ ਜਿਸ ਵਿਚੋਂ ਇਕ ਗੋਲੀ ਸ਼ੁਕਲਾ ਦੇ ਮੋਢੇ ਤੇ ਜਾ ਲੱਗੀ । ਇਸ ਦੌਰਾਨ ਲੁਟੇਰਿਆਂ ਵਲੋਂ ਦੋਨਾਂ ਪਾਸੋਂ 2 ਮੋਬਾਇਲ ਫੋਨ ਅਤੇ ਦੋਨਾਂ ਦੇ ਪਰਸ ਖੋਹ ਕਿ ਫਰਾਰ ਹੋ ਗਏ । ਇਸ ਸਬੰਧੀ ਥਾਣਾ ਘੁਮਾਣ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਇਹ ਘਟਨਾ ਵਾਪਰੀ ਤਾਂ ਦਿਨੇਸ਼ ਆਪਣੇ ਸਾਥੀ ਰਾਮ ਜੀਵਨ ਸ਼ੁਕਲਾ ਨੂੰ ਉੱਥੇ ਛੱਡ ਕੇ ਰਾਣਾ ਸ਼ੂਗਰ ਮਿੱਲ ਚਲਾ ਗਿਆ। ਜਿੱਥੋਂ ਸ਼ੂਗਰ ਮਿਲਣ ਦੇ ਮੁਲਾਜ਼ਮਾਂ ਨੂੰ ਨਾਲ ਲਿਆਂਦਾ ਅਤੇ ਰਾਮ ਜੀਵਨ ਸ਼ੁਕਲਾ ਨੂੰ ਮਹਿਤਾ ਦੇ ਇਕ ਨਿੱਜੀ ਹਸਪਤਾਲ ਗੁਰ ਪ੍ਰਕਾਸ਼ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਕਿਹਾ ਕਿ ਦਿਨੇਸ਼ ਦੇ ਬਿਆਨ ਤੇ ਥਾਣਾ ਘੁਮਾਣ ਵਿਖੇ ਕਤਲ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਸੀਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਜਲੰਧਰ : ਮੰਗਲਵਾਰ 21 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਲੁਟੇਰਿਆਂ ਵਲੋਂ ਰਾਣਾ ਸ਼ੂਗਰ ਮਿੱਲ ਵਿਚ ਕੰਮ ਕਰਦੇ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ