
ਦੁਬਈ, 4 ਮਾਰਚ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਟੀਚੇ ਦਾ ਪਿੱਛਾ ਕਰਦੇ ਹੋਏ ਅਰਧ ਸੈਂਕੜਾ ਲਗਾਇਆ ਹੈ। ਕੋਹਲੀ ਨੇ ਸ਼੍ਰੇਅਸ ਅਈਅਰ ਨਾਲ ਮਿਲ ਕੇ ਤੀਜੀ ਵਿਕਟ ਲਈ 80 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਵੀ ਪੂਰੀ ਕੀਤੀ ਹੈ। ਕੋਹਲੀ ਨੇ 53 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜੋ ਕਿ ਉਸ ਦੇ ਕਰੀਅਰ ਦਾ 74ਵਾਂ ਅਰਧ ਸੈਂਕੜਾ ਹੈ। ਭਾਰਤ ਨੇ 26 ਓਵਰਾਂ ਦੇ ਅੰਤ ਤੱਕ ਦੋ ਵਿਕਟਾਂ ’ਤੇ 134 ਦੌੜਾਂ ਬਣਾ ਲਈਆਂ ਹਨ।