
ਡੇਰਾਬੱਸੀ, 4 ਮਾਰਚ (ਗੁਰਮੀਤ ਸਿੰਘ)- ਤਹਿਸੀਲਦਾਰਾਂ ਵਲੋਂ ਸਮੂਹਿਕ ਹੜਤਾਲ ਦੌਰਾਨ ਸਿਰਫ਼ ਰਜਿਸਟਰੇਸ਼ਨ ਦਾ ਕੰਮ ਬੰਦ ਕੀਤਾ ਗਿਆ ਹੈ, ਬਾਕੀ ਕੰਮ ਕਰਨ ਲਈ ਡੇਰਾਬੱਸੀ ਦੇ ਦੋਵੇਂ ਤਹਿਸੀਲਦਾਰ ਤਹਿਸੀਲ ਵਿਚ ਡਿਊਟੀ ’ਤੇ ਮੌਜੂਦ ਹਨ। ਤਹਿਸੀਲਦਾਰ ਬੀਰਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਪੂਨੀਆ ਨੇ ਕਿਹਾ ਕਿ ਯੂਨੀਅਨ ਦੇ ਸਦੇ ’ਤੇ ਸਿਰਫ਼ ਰਜਿਸਟਰੇਸ਼ਨ ਦਾ ਕੰਮ ਬੰਦ ਹੈ, ਬਾਕੀ ਸਾਰੇ ਕੰਮ ਜਾਰੀ ਹਨ। ਉਹ ਦੋਵੇਂ ਸਵੇਰ ਤੋਂ ਤਹਿਸੀਲ ਵਿਚ ਆਪਣੇ ਦਫ਼ਤਰ ਵਿਚ ਹਾਜ਼ਰ ਹੋ ਲੋਕਾਂ ਦੇ ਕੰਮ ਕਰ ਰਹੇ ਹਨ।