
ਡੇਰਾਬੱਸੀ (ਮੁਹਾਲੀ), 4 ਮਾਰਚ (ਗੁਰਮੀਤ ਸਿੰਘ) - ਚੰਡੀਗੜ੍ਹ ਧਰਨੇ ਨੂੰ ਅਸਫ਼ਲ ਬਣਾਉਣ ਲਈ ਪੁਲਿਸ ਨੇ ਬੀਕੇਯੂ ਲੱਖੋਵਾਲ ਦੇ ਆਗੂ ਮਨਪ੍ਰੀਤ ਸਿੰਘ ਅਮਲਾਲਾ ਅਤੇ ਹਰੀ ਸਿੰਘ ਚਡਿਆਲਾ ਡੇਰਾਬੱਸੀ ਨੂੰ ਅੱਜ ਸਵੇਰੇ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਬੀਤੀ ਰਾਤ ਕਰੀਬ 1 ਵਜੇ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰ ਇਹ ਕਾਰਵਾਈ ਕੀਤੀ ਹੈ।