ਛੇਹਰਟਾ (ਅੰਮ੍ਰਿਤਸਰ), 4 ਫਰਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਆਉਂਦੇ ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਮੀਰੀ ਪੀਰੀ ਰੋਡ ਉਤੇ ਇਕ ਨੌਜਵਾਨ, ਜਿਸ ਦਾ ਨਾਮ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪੁਲਿਸ ਦੀ ਗ੍ਰਿਫਤ ਵਿਚ ਸੀ ਤੇ ਪੁਲਿਸ ਵਲੋਂ ਉਸ ਨੂੰ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਜਾਇਆ ਗਿਆ ਸੀ ਤੇ ਰਿਕਵਰੀ ਕਰਨ ਉਪਰੰਤ ਜਦੋਂ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਾਂ ਉਸ ਨੌਜਵਾਨ ਵਲੋਂ ਉਲਟੀ ਆਉਣ ਦਾ ਬਹਾਨਾ ਲਾਇਆ ਗਿਆ ਤੇ ਜਦੋਂ ਪੁਲਿਸ ਮੁਲਾਜ਼ਮਾਂ ਵਲੋਂ ਗੱਡੀ ਰੋਕ ਕੇ ਉਸ ਨੂੰ ਗੱਡੀ ਤੋਂ ਥੱਲੇ ਉਤਾਰਿਆ ਗਿਆ ਤਾਂ ਉਸ ਵਲੋਂ ਪੁਲਿਸ ਮੁਲਾਜ਼ਮ ਦਾ ਪਿਸਟਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵਲੋਂ ਜਵਾਬੀ ਫਾਇਰ ਕੀਤਾ ਗਿਆ ਤਾਂ ਉਕਤ ਨੌਜਵਾਨ ਦੀ ਲੱਤ ਵਿਚ ਗੋਲੀ ਲੱਗ ਗਈ, ਜਿਸ ਨੂੰ ਪੁਲਿਸ ਵਲੋਂ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦਾ ਐਨਕਾਊਂਟਰ, ਹੋਇਆ ਜ਼ਖਮੀ