ਸੁਲਤਾਨਪੁਰ ਲੋਧੀ, 4 ਫਰਵਰੀ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਵਿਖੇ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਚੌਕੀਦਾਰ ਤੇ ਉਸਦਾ ਦੋਹਤਾ ਬੇਹੋਸ਼ ਹੋ ਗਿਆ। ਜਾਣਕਾਰੀ ਦਿੰਦਿਆਂ ਉਸਦੇ ਸਾਥੀਆਂ ਨੇ ਮੰਗਲਵਾਰ ਸ਼ਾਮ ਦੇ ਕਰੀਬ ਦੱਸਿਆ ਕਿ ਉਹ ਅੱਜ ਸਵੇਰੇ ਕੰਮ 'ਤੇ ਆਏ ਤਾਂ ਬਾਹਰਲਾ ਗੇਟ ਅਤੇ ਦਰਵਾਜ਼ਾ ਬੰਦ ਸੀ ਅਤੇ ਗੇਟ ਟੱਪ ਕੇ ਅੰਦਰ ਆਏ ਅਤੇ ਚੌਕੀਦਾਰ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਜਿਸ ਉਤੇ ਉਸ ਨੇ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਦਰਵਾਜ਼ਾ ਤੋੜਿਆਂ ਤਾਂ ਚੌਕੀਦਾਰ ਕਪੂਰੀ ਰਾਏ ਅਤੇ ਉਸਦਾ ਦੋਹਤਾ ਸੰਨੀ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ ਜਿਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਡਿਊਟੀ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅੰਗੀਠੀ ਦੀ ਗੈਸ ਚੜ੍ਹਨ ਨਾਲ ਚੌਕੀਦਾਰ ਤੇ ਉਸਦਾ ਦੋਹਤਾ ਬੇਹੋਸ਼, ਹਸਪਤਾਲ ਦਾਖਲ