
ਨਵੀਂ ਦਿੱਲੀ, 4 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ, ਅਸੀਂ ਆਮਦਨ ਕਰ ਘਟਾ ਕੇ ਮੱਧ ਵਰਗ ਦੀ ਬੱਚਤ ਵਿਚ ਵਾਧਾ ਕੀਤਾ ਹੈ। 2014 ਤੋਂ ਪਹਿਲਾਂ, ਅਜਿਹੇ 'ਬੰਬ' ਸੁੱਟੇ ਜਾਂਦੇ ਸਨ ਅਤੇ 'ਗੋਲੀਆਂ' ਚਲਾਈਆਂ ਜਾਂਦੀਆਂ ਸਨ, ਜਿਸ ਨਾਲ ਲੋਕਾਂ ਦੇ ਜੀਵਨ 'ਤੇ ਅਸਰ ਪਿਆ। ਅਸੀਂ ਹੌਲੀ-ਹੌਲੀ ਉਨ੍ਹਾਂ ਜ਼ਖ਼ਮਾਂ ਨੂੰ ਭਰਿਆ ਅਤੇ ਅੱਗੇ ਵਧੇ। 2013-2014 ਵਿਚ ਟੈਕਸ ਛੋਟ ਸਿਰਫ਼ 2 ਲੱਖ ਰੁਪਏ ਦੀ ਆਮਦਨ 'ਤੇ ਸੀ। ਅੱਜ 12 ਲੱਖ ਰੁਪਏ ਦੀ ਆਮਦਨ 'ਤੇ ਆਮਦਨ ਕਰ ਛੋਟ ਹੈ।