ਛੇਹਰਟਾ (ਅੰਮ੍ਰਿਤਸਰ), 4 ਫ਼ਰਵਰੀ (ਪੱਤਰ ਪ੍ਰੇਰਕ)-ਬਾਬਾ ਦਰਸ਼ਨ ਸਿੰਘ ਡੇਰੇ ਕੋਲੋਂ ਬਾਈਪਾਸ ਵਿਖੇ ਸਥਿਤ ਪੁਲਿਸ ਚੌਕੀ ਕਾਲੇ ਘਨੂੰਪੁਰ ਨੂੰ ਹੁਣ ਪਿੰਡ ਕਾਲੇ ਵਿਖੇ ਬਣੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੁਲਿਸ ਚੌਕੀ ਕੋਲੋਂ ਗੰਦਾ ਨਾਲਾ ਵਗਦਾ ਸੀ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਪੁਲਿਸ ਮੁਲਾਜ਼ਮ ਵੱਖ-ਵੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਸਨ, ਜਿਸ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਚੌਕੀ ਨੂੰ ਪਿੰਡ ਕਾਲੇ ਵਿਚ ਬਣੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ। ਇਸ ਮੌਕੇ ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਸੰਧੂ ਨੇ ਅੱਜ ਪੁਲਿਸ ਚੌਕੀ ਕਾਲਾ ਘਨੂੰਪੁਰ ਦਾ ਨਿਰੀਖਣ ਕੀਤਾ ਤੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਬਾਈਪਾਸ ਚੌਕੀ ਦੇ ਮੁਲਾਜ਼ਮ ਗੰਦਾ ਨਾਲਾ ਨੇੜੇ ਹੋਣ ਕਾਰਨ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਪਿੰਡ ਵਾਸੀਆਂ ਦੀ ਪਿਛਲੇ ਕਾਫੀ ਸਮੇਂ ਤੋਂ ਉਕਤ ਚੌਕੀ ਨੂੰ ਪਿੰਡ ਵਿਚ ਤਬਦੀਲ ਕਰਨ ਦੀ ਮੰਗ ਨੂੰ ਵੇਖਦੇ ਹੋਏ ਹੁਣ ਪੁਲਿਸ ਚੌਕੀ ਕਾਲਾ ਘਨੂੰਪੁਰ ਨੂੰ ਪਿੰਡ ਕਾਲੇ ਤਬਦੀਲ ਕੀਤਾ ਗਿਆ ਹੈ। ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਲੇ ਘਨੂੰਪੁਰ ਦੇ ਕੌਂਸਲਰ ਸੰਦੀਪ ਸਿੰਘ ਤੇ ਹੋਰ ਅਹੁਦੇਦਾਰਾਂ ਤੇ ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਵੀ ਸੀ ਕਿ ਪਿੰਡ ਕਾਲੇ ਵਿਚ ਚੌਕੀ ਨੂੰ ਪਿੰਡ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਨਸ਼ਿਆਂ ਤੇ ਹੋਰ ਭੈੜੇ ਅਨਸਰਾਂ ਨੂੰ ਨੱਥ ਪੈ ਸਕੇ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਬਾਈਪਾਸ ਲੰਘ ਕੇ ਪੁਲਿਸ ਚੌਕੀ ਜਾਣਾ ਮੁਸ਼ਕਿਲ ਹੁੰਦਾ ਸੀ। ਉਨ੍ਹਾਂ ਦਾ ਮਕਸਦ ਇਲਾਕੇ ਦੇ ਲੋਕਾਂ ਦੀ ਰਾਖੀ ਕਰਨਾ ਹੈ ਤੇ ਜਿਥੇ ਵੀ ਜ਼ਿਆਦਾ ਕ੍ਰਾਈਮ ਹੋਵੇਗਾ, ਉਸ ਜਗ੍ਹਾ ਉੱਪਰ ਨਾਕਾਬੰਦੀ ਕਰਕੇ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਚੌਕੀ ਤਬਦੀਲ ਹੋਣ ਨਾਲ ਕ੍ਰਾਈਮ ਕਰਨ ਵਾਲਿਆਂ ਨੂੰ ਨੱਥ ਜ਼ਰੂਰ ਪਵੇਗੀ। ਪਿੰਡ ਕਾਲੇ ਵਿਚ ਪੁਲਿਸ ਚੌਕੀ ਬਹਾਲ ਹੋਣ ਉਤੇ ਵਾਰਡ ਦੇ ਕੌਂਸਲਰ ਸੰਦੀਪ ਸਿੰਘ ਨੇ ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਸੰਧੂ, ਥਾਣਾ ਛੇਹਰਟਾ ਦੇ ਐੱਸ. ਐਚ. ਓ. ਇੰਸਪੈਕਟਰ ਵਿਨੋਦ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਇਲਾਕੇ ਵਿਚ ਪੁਲਿਸ ਚੌਕੀ ਤਬਦੀਲ ਹੋਣ ਉਤੇ ਇਲਾਕੇ ਵਿਚ ਨਸ਼ੇ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਉਤੇ ਵੱਡੀ ਠੱਲ੍ਹ ਪਵੇਗੀ। ਪੁਲਿਸ ਚੌਕੀ ਤਬਦੀਲ ਹੋਣ ਉਪਰੰਤ ਬਾਈਪਾਸ ਵਿਖੇ ਸਥਿਤ ਪੁਲਿਸ ਚੌਕੀ ਵਾਲੀ ਜਗ੍ਹਾ ਉੱਪਰ ਬਾਬਾ ਦਰਸ਼ਨ ਸਿੰਘ ਡੇਰੇ ਵਾਲੇ ਦੇ ਮੁੱਖ ਪ੍ਰਬੰਧਕਾਂ ਵਲੋਂ ਲੋਕਾਂ ਲਈ ਫ੍ਰੀ ਡਿਸਪੈਂਸਰੀ ਖੋਲ੍ਹ ਦਿੱਤੀ ਗਈ ਹੈ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੁਲਿਸ ਚੌਕੀ ਕਾਲਾ ਘਨੂੰਪੁਰ ਬਾਈਪਾਸ ਤੋਂ ਪਿੰਡ ਕਾਲਾ ਵਿਖੇ ਕੀਤੀ ਤਬਦੀਲ