JALANDHAR WEATHER
ਰਾਜਪੁਰਾ ਚੰਡੀਗੜ੍ਹ ਜੀ.ਟੀ. ਰੋਡ ’ਤੇ ਹੋਇਆ ਸੜਕ ਹਾਦਸਾ

ਰਾਜਪੁਰਾ, (ਪਟਿਆਲਾ), 31 ਜਨਵਰੀ- (ਰਣਜੀਤ ਸਿੰਘ)- ਰਾਜਪੁਰਾ ਬਨੂੜ ਹਾਈਵੇ ’ਤੇ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ਕਾਰਨ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਸੜਕ ’ਤੇ ਇਕ ਵਾਹਨ ਦਾ ਟਾਇਰ ਫੱਟ ਗਿਆ ਸੀ ਅਤੇ ਉਸ ਦੇ ਵਿਚ ਪਿੱਛੋਂ ਆ ਕੇ ਗੰਨਿਆਂ ਦਾ ਭਰਿਆ ਹੋਇਆ ਕੈਂਟਰ ਵੱਜਿਆ। ਕੈਂਟਰ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ