
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਸਾਹਮਣੇ ਪੰਜਾਬ ਦਾ ਮਾਮਲਾ ਪੇਸ਼ ਕਰਨ ਲਈ ਨੀਤੀ ਆਯੋਗ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਣ ਲਈ ਤਿਆਰ ਨਹੀਂ ਹਨ। ਪੰਜਾਬ ‘ਆਪ’ ਅਤੇ ਭਾਜਪਾ ਦੇ ਟਕਰਾਅ ਵਿਚ ਫਸਿਆ ਹੋਇਆ ਹੈ। ਮੁੱਖ ਮੰਤਰੀ ਇਹ ਵੀ ਕਹਿੰਦੇ ਹਨ ਕਿ ਸ਼ਰਾਬ ਦੀ ਬੋਤਲ, ਜੋ ਸਿਰਫ਼ ਪੰਜਾਬ ਵਿਚ ਹੀ ਵਿਕਣ ਵਾਲੀ ਸੀ, ਦਿੱਲੀ ਕਿਵੇਂ ਪਹੁੰਚ ਗਈ? ਮੁੱਖ ਮੰਤਰੀ ਦੇ ਘਰ ’ਤੇ ਛਾਪਾ ਮਾਰਿਆ ਗਿਆ, ਪਰ ਸਾਰੇ ਦਰਵਾਜ਼ੇ ਬੰਦ ਸਨ। ਉਨ੍ਹਾਂ ਕਿਹਾ ਕਿ ਸ਼ਰਾਬ ਅਤੇ ਖਾਣਾਂ ਰਾਹੀਂ ਹਜ਼ਾਰਾਂ ਕਰੋੜ ਰੁਪਏ ਦੀ ਉਗਰਾਹੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਮੇਅਰ ਨੇ ਹਾਲ ਹੀ ਵਿਚ ਆਪਣਾ 9 ਕਰੋੜ ਰੁਪਏ ਦਾ ਹੋਟਲ ਵੇਚ ਦਿੱਤਾ ਅਤੇ ਇਸ ਵਿਚੋਂ ਵੱਡੀ ਰਕਮ ਦਿੱਲੀ ਨੂੰ ਮਿਲੀ, ਮੇਅਰਸ਼ਿਪ ਵਿਕ ਗਈ, ਦਿੱਲੀ ਦੀ ਸਥਿਤੀ ਦੇਖੋ, ਪੰਜਾਬ ਦੇ ਪਿੰਡ ਦਿੱਲੀ ਦੇ ਸ਼ਹਿਰਾਂ ਨਾਲੋਂ 100 ਗੁਣਾ ਬਿਹਤਰ ਹਨ।