JALANDHAR WEATHER
ਮਾਛੀਵਾੜਾ ਸਾਹਿਬ ਵਿਖੇ ਦੇਰ ਸ਼ਾਮ ਦੋ ਪੈਟਰੋਲ ਪੰਪਾਂ ’ਤੇ ਹੋਈ ਲੁੱਟ ਦੀ ਵਾਰਦਾਤ

ਮਾਛੀਵਾੜਾ ਸਾਹਿਬ, (ਲੁਧਿਆਣਾ), 31 ਜਨਵਰੀ (ਜੀ. ਐਸ. ਚੌਹਾਨ)- ਬੀਤੇ ਦਿਨੀਂ ਦੇਰ ਸ਼ਾਮ ਕਰੀਬ 6:30 ਵਜੇ ਸਥਾਨਕ ਸ਼ਹਿਰ ਦੇ ਦੋ ਪੈਟਰੋਲ ਪੰਪਾਂ ਤੋਂ ਲੁਟੇਰੇ ਲੁੱਟ ਖੋਹ ਕਰਕੇ ਪੰਪ ’ਤੇ ਕੰਮ ਕਰਨ ਵਾਲੇ ਕਰਿੰਦਿਆਂ ਤੋਂ ਪਿਸਤੌਲ ਦੀ ਨੋਕ ਤੇ ਕਰੀਬ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ, ਜਿਸ ਦੌਰਾਨ ਪਹਿਲੀ ਲੁੱਟ ਦੀ ਵਾਰਦਾਤ ਉਨ੍ਹਾਂ ਸਮਰਾਲਾ ਰੋਡ ਸਥਿਤ ਗੜ੍ਹੀ ਪੁੱਲ ਨਜ਼ਦੀਕ ਬੇਨੀਪਾਲ ਕਿਸਾਨ ਸੇਵਾ ਕੇਂਦਰ ਵਿਖੇ ਕੀਤੀ। ਲੁਟੇਰੇ ਚਿੱਟੇ ਰੰਗ ਦੀ ਕਾਰ ਵਿਚ ਆਏ ਅਤੇ ਉਸ ਪੰਪ ਤੋਂ ਤੇਲ ਵੀ ਪਵਾਇਆ ਅਤੇ ਪੈਸੇ ਵੀ ਦੇ ਦਿੱਤੇ ਜਦੋਂ ਉਨ੍ਹਾਂ ਕਰਿੰਦਿਆਂ ਦੇ ਹੱਥ ਵਿਚ ਨੋਟ ਵੇਖੇ, ਤਾਂ ਉਹ ਗੱਡੀ ਤੋਂ ਬਾਹਰ ਆ ਪਿਸਤੋਲ ਦੇ ਜ਼ੋਰ ’ਤੇ ਕਰਿੰਦਿਆਂ ਪਾਸੋਂ ਕਰੀਬ 40 ਹਜ਼ਾਰ ਲੁੱਟ ਕੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਕੁਝ ਮਿੰਟਾਂ ਬਾਅਦ ਹੀ ਲੁਟੇਰਿਆਂ ਨੇ ਕੁਹਾੜਾ ਰੋਡ, ਪਿੰਡ ਅਢਿਆਣਾ ਨੇੜੇ ਸਥਿਤ ਇਕ ਹੋਰ ਪੈਟਰੋਲ ਪੰਪ ’ਤੇ ਪਹੁੰਚ ਕੇ ਕਰਿੰਦਿਆਂ ਦੀ ਕੁੱਟਮਾਰ ਕੀਤੀ ਅਤੇ ਇੱਥੋਂ ਵੀ 35-40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ ਸਾਰ ਹੀ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਸਮੇਤ ਕਰਨੈਲ ਸਿੰਘ ਅਤੇ ਸੰਜੀਵ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੱਸਿਆ ਕਿ ਲੁਟੇਰੇ ਜਿਸ ਗੱਡੀ ਵਿਚ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਉਹ ਮੋਗਾ ਜ਼ਿਲ੍ਹੇ ਤੋਂ ਲੁਟੇਰਿਆਂ ਵਲੋਂ ਖੋਹੀ ਗਈ ਹੈ ਅਤੇ ਇਨ੍ਹਾਂ ਲੁਟੇਰਿਆਂ ਨੇ ਮੋਗਾ ਜ਼ਿਲ੍ਹੇ ਵਿਚ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਫਿਲਹਾਲ ਉਨ੍ਹਾਂ ਕਰਿੰਦਿਆਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ