ਕੋਟਫੱਤਾ, (ਬਠਿੰਡਾ), 31 ਜਨਵਰੀ (ਰਣਜੀਤ ਸਿੰਘ ਬੁੱਟਰ)- ਬੀਤੇ ਦਿਨ ਕੋਟਸ਼ਮੀਰ ਨਜ਼ਦੀਕ ਐਕਟਿਵਾ ਸਵਾਰ ਦੋ ਨੌਜਵਾਨਾਂ ਕੋਲੋਂ ਹੋਈ ਲੁੱਟ ਖੋਹ ਦਾ ਸਾਜਿਸ਼ਕਰਤਾ ਐਕਟਿਵਾ ’ਤੇ ਬੈਠਾ ਦੂਸਰਾ ਦੋਸਤ ਹੀ ਨਿਕਲਿਆ। ਥਾਣਾ ਸਦਰ ਬਠਿੰਡਾ ਦੀ ਕੋਟਸ਼ਮੀਰ ਚੌਂਕੀ ਦੇ ਏ.ਐਸ.ਆਈ. ਬੋਘਾ ਸਿੰਘ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਕ੍ਰਿਸ਼ਨ ਅਵਤਾਰ ਪੁੱਤਰ ਬੰਸ ਰਾਜ ਵਾਸੀ ਬੱਲਾ ਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸਨੇ ਆਪਣੇ ਕ੍ਰੈਡਿਟ ਕਾਰਡ ਰਾਹੀਂ ਭਾਗੀਵਾਂਦਰ ਦੇ ਪੰਪ ਤੋਂ ਸਵੈਪ ਕਰਕੇ ਇਕ ਲੱਖ 35 ਹਜ਼ਾਰ ਦੀ ਰਕਮ ਲਈ ਤੇ ਆਪਣੇ ਦੋਸਤ ਗੁਰਜੀਤ ਪੁੱਤਰ ਤਰਲੋਕ ਸਿੰਘ ਵਾਸੀ ਬਠਿੰਡਾ ਨਾਲ ਆਪਣੀ ਐਕਟੀਵਾ ਨੰਬਰ ਪੀ. ਬੀ. 03 ਬੀ.ਐਮ. 0537 ਤੇ ਕੋਟਸ਼ਮੀਰ ਨਜ਼ਦੀਕ ਪੁੱਜਾ ਤਾਂ ਦੋ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਪੈਸੇ ਖੋਹ ਲਏ ਤੇ ਖਿੱਚ ਧੂਹ ਵਿਚ 10 ਹਜ਼ਾਰ ਰੁਪਏ ਡਿੱਗ ਪਏ ਤੇ ਬਾਕੀ ਇਕ ਲੱਖ 25 ਹਜ਼ਾਰ ਦੀ ਰਕਮ ਖੋਹ ਕੇ ਦੋਸ਼ੀ ਫ਼ਰਾਰ ਹੋ ਗਏ। ਬਾਅਦ ਵਿਚ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਦੇ ਨਾਲ ਐਕਟਿਵਾ ’ਤੇ ਸਵਾਰ ਉਸ ਦੇ ਦੋਸਤ ਗੁਰਜੀਤ ਸਿੰਘ ਨੇ ਹੀ ਆਪਣੇ ਹੋਰ ਜਾਣਕਾਰਾਂ ਨਾਲ ਮਿਲ ਕੇ ਲੁੱਟ ਖੋਹ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਉਹ ਲਗਾਤਾਰ ਦੋਸ਼ੀਆਂ ਦੇ ਸੰਪਰਕ ਵਿਚ ਸੀ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦੋਸਤ ਹੀ ਨਿਕਲਿਆ ਲੁੱਟ ਖੋਹ ਦਾ ਸਾਜਿਸ਼ਕਰਤਾ