JALANDHAR WEATHER
ਇਸ ਸੈਸ਼ਨ ’ਚ ਹੋਣਗੇ ਕਈ ਮਹੱਤਵਪੂਰਨ ਫ਼ੈਸਲੇ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 31 ਜਨਵਰੀ- ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਮਾਂ ਲਕਸ਼ਮੀ ਨੂੰ ਪ੍ਰਣਾਮ ਕਰਦਾ ਹਾਂ। ਮਾਂ ਲਕਸ਼ਮੀ ਸਾਨੂੰ ਖ਼ੁਸ਼ਹਾਲੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੈਨੂੰ ਤੀਜੀ ਵਾਰ ਇਹ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਹ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੈ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 2047 ਵਿਚ, ਜੋ ਕਿ ਆਜ਼ਾਦੀ ਦਾ 100ਵਾਂ ਸਾਲ ਹੋਵੇਗਾ, ਇਕ ਵਿਕਸਤ ਭਾਰਤ ਦਾ ਸੰਕਲਪ, ਇਹ ਬਜਟ ਇਕ ਨਵਾਂ ਵਿਸ਼ਵਾਸ ਪੈਦਾ ਕਰੇਗਾ। ਨਵੀਂ ਊਰਜਾ ਦੇਵੇਗਾ। ਆਜ਼ਾਦੀ ਦੇ 100 ਸਾਲਾਂ ’ਤੇ ਵੀ ਦੇਸ਼ ਦਾ ਵਿਕਾਸ ਜਾਰੀ ਰਹੇਗਾ। 140 ਕਰੋੜ ਦੇਸ਼ ਵਾਸੀ ਆਪਣੇ ਸਮੂਹਿਕ ਯਤਨਾਂ ਨਾਲ ਆਪਣਾ ਸੰਕਲਪ ਪੂਰਾ ਕਰਨਗੇ। ਤੀਜੇ ਕਾਰਜਕਾਲ ਵਿਚ, ਅਸੀਂ ਭੂਗੋਲਿਕ, ਸਮਾਜਿਕ ਅਤੇ ਆਰਥਿਕ ਮੋਰਚਿਆਂ ’ਤੇ ਦੇਸ਼ ਦੇ ਸਰਵਪੱਖੀ ਵਿਕਾਸ ਵੱਲ ਮਿਸ਼ਨ ਮੋਡ ਵਿਚ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਕਈ ਮਹੱਤਵਪੂਰਨ ਫ਼ੈਸਲੇ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ