ਅਜਨਾਲਾ,ਚੋਗਾਵਾਂ, (ਅੰਮ੍ਰਿਤਸਰ), 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਵਰਿਆਹ ਦੇ ਪ੍ਰਾਇਮਰੀ ਸਕੂਲ ਦੀ ਇਕ ਅਧਿਆਪਕਾ ਵਲੋਂ ਸਰਕਾਰੀ ਗਰਾਂਟ ਵਿਚ ਹੇਰਾਫੇਰੀ ਕਰਨ ਦੇ ਦੋਸ਼ ਵਿਚ ਮੁਕੱਚਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸ੍ਰੀ ਕਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸ) ਅੰਮ੍ਰਿਤਸਰ ਵਲੋਂ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਰਿਆਹ ਨੂੰ ਸਾਲ 2023-24 ਵਿਚ ਨਬਾਰਡ 17- ਬੀ ਅਧੀਨ ਇਕ ਕਮਰੇ ਦੀ ਕਿਸ਼ਤ 3 ਲੱਖ 26 ਹਜ਼ਾਰ ਅਤੇ ਨਬਾਰਡ-18 ਅਧੀਨ 2 ਕਮਰਿਆਂ ਲਈ ਕਿਸ਼ਤ 6 ਲੱਖ 52 ਹਜ਼ਾਰ ਦੀ ਗ੍ਰਾਂਟ 26-9-2023 ਨੂੰ ਸਕੂਲ ਦੇ ਖਾਤੇ ਵਿਚ ਟਰਾਂਸਫਰ ਕੀਤੀ ਗਈ ਸੀ, ਜੋ ਅਧਿਆਪਕਾ ਆਦਰਸ਼ ਕੌਰ ਹੁਣ ਮਗਲਾਨੀ ਕੋਟ ਬਲਾਕ ਅੰਮ੍ਰਿਤਸਰ- 3 ਵਲੋਂ ਹੁਣ ਤੱਕ ਇਸ ਗਰਾਂਟ ਦੀ ਵਰਤੋਂ ਸੰਬੰਧੀ ਕੋਈ ਵੀ ਬਿੱਲ ਸਿੱਖਿਆ ਵਿਭਾਗ ਨੂੰ ਜਮਾ ਨਹੀਂ ਕਰਵਾਇਆ ਹੈ। ਸਰਕਾਰੀ ਗਰਾਂਟ ਦਾ ਗਬਨ ਕਰਕੇ ਰਿਕਾਰਡ ਖੁਰਦ ਬੁਰਦ ਕੀਤਾ ਹੈ। ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਉਕਤ ਅਧਿਆਪਕ ਖਿਲਾਫ਼ ਜ਼ੁਰਮ 409, 201 ਆਈ.ਪੀ.ਸੀ. ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਲੱਖਾਂ ਰੁਪਏ ਦੀ ਸਰਕਾਰੀ ਗ੍ਰਾਂਟ ਗਬਨ ਕਰਨ ’ਤੇ ਅਧਿਆਪਕਾ ਖਿਲਾਫ ਮੁਕੱਦਮਾ ਦਰਜ