ਨਵੀਂ ਦਿੱਲੀ, 31 ਜਨਵਰੀ- ਇਕ ਦੇਸ਼-ਇਕ ਚੋਣ ਲਈ ਸੰਸਦ ਵਿਚ ਪੇਸ਼ ਕੀਤੇ ਗਏ 129ਵੇਂ ਸੰਵਿਧਾਨਕ ਸੋਧ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਦੂਜੀ ਮੀਟਿੰਗ ਅੱਜ ਹੋਵੇਗੀ। ਇਹ ਮੀਟਿੰਗ ਸੰਸਦ ਦੀ ਅਨੈਕਸੀ ਇਮਾਰਤ ਦੇ ਮੁੱਖ ਕਮੇਟੀ ਕਮਰੇ ਵਿਚ ਦੁਪਹਿਰ 3 ਵਜੇ ਬੁਲਾਈ ਗਈ ਹੈ। ਭਾਜਪਾ ਸੰਸਦ ਮੈਂਬਰ ਪੀ.ਪੀ. ਚੌਧਰੀ ਦੀ ਅਗਵਾਈ ਵਾਲੀ 39 ਮੈਂਬਰੀ ਕਮੇਟੀ ਵਿਚ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਸ਼ਾਮਿਲ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜੇ.ਪੀ.ਸੀ. ਦਾ ਕਾਰਜਕਾਲ ਇਕ ਸਾਲ ਵਧਾਉਣ ਦੀ ਵੀ ਮੰਗ ਕੀਤੀ। ਜੇ.ਪੀ.ਸੀ. ਨੂੰ ਬਜਟ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਆਖਰੀ ਦਿਨ ਤੱਕ ਲੋਕ ਸਭਾ ਵਿਚ ਆਪਣੀ ਰਿਪੋਰਟ ਪੇਸ਼ ਕਰਨੀ ਪਵੇਗੀ। ਇਸ ਤੋਂ ਪਹਿਲਾਂ, ਜੇ.ਪੀ.ਸੀ. ਦੀ ਪਹਿਲੀ ਮੀਟਿੰਗ 8 ਜਨਵਰੀ ਨੂੰ ਹੋਈ ਸੀ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਇਕ ਦੇਸ਼-ਇਕ ਚੋਣ: ਅੱਜ ਹੋਵੇਗੀ ਜੇ.ਪੀ.ਸੀ. ਦੀ ਦੂਜੀ ਮੀਟਿੰਗ