JALANDHAR WEATHER

ਇਕ ਸਾਲਾ ਬੱਚੀ 'ਤੇ ਗਰਮ ਤੇਲ ਪੈਣ ਕਾਰਨ ਝੁਲਸੀ

ਕਪੂਰਥਲਾ, 27 ਜਨਵਰੀ (ਅਮਨਜੋਤ ਸਿੰਘ ਵਾਲੀਆ)-ਖਾਣਾ ਬਣਾਉਣ ਸਮੇਂ ਇਕ ਸਾਲ ਦੀ ਬੱਚੀ 'ਤੇ ਗਰਮ ਤੇਲ ਪੈਣ ਕਾਰਨ ਉਹ ਝੁਲਸ ਗਈ, ਜਿਸ ਨੂੰ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ। ਸਿਵਲ ਹਸਪਤਾਲ ਵਿਚ ਤਾਇਨਾਤ ਡਿਊਟੀ ਡਾਕਟਰ ਮੁਹੰਮਦ ਮੋਇਨ ਨੇ ਦੱਸਿਆ ਕਿ ਇਕ ਸਾਲ ਦੀ ਬੱਚੀ ਨਿਧੀ ਪੁੱਤਰੀ ਵਿਪਨ ਕੁਮਾਰ ਵਾਸੀ ਨਵੀਂ ਸਬਜ਼ੀ ਮੰਡੀ ਨੂੰ ਉਸਦੇ ਪਰਿਵਾਰਕ ਮੈਂਬਰ ਇਲਾਜ ਲਈ ਐਮਰਜੈਂਸੀ ਵਾਰਡ ਵਿਚ ਲੈ ਕੇ ਆਏ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੱਚੀ ਦੀ ਮਾਂ ਕਮਰੇ ਵਿਚ ਖਾਣਾ ਪਕਾ ਰਹੀ ਸੀ ਤਾਂ ਅਚਾਨਕ ਉਸ ਦੀ ਬੱਚੀ ਉਤੇ ਗਰਮ ਤੇਲ ਪੈ ਗਿਆ, ਜਿਸ ਕਾਰਨ ਉਹ 18 ਫੀਸਦੀ ਝੁਲਸ ਗਈ। ਉਸ ਦਾ ਇਲਾਜ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ