JALANDHAR WEATHER

ਹੁਸ਼ਿਆਰਪੁਰ : ਗਣਤੰਤਰ ਦਿਵਸ ਮੌਕੇ ਕੱਢਿਆ ਟ੍ਰੈਕਟਰ ਮਾਰਚ

ਘੋਗਰਾ (ਹੁਸ਼ਿਆਰਪੁਰ), 26 ਜਨਵਰੀ (ਆਰ. ਐੱਸ. ਸਲਾਰੀਆ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਅੱਡਾ ਘੋਗਰਾ ਵਿਖੇ ਗਣਤੰਤਰ ਦਿਵਸ ਮੌਕੇ ਸ਼ਾਂਤਮਈ ਢੰਗ ਨਾਲ ਟ੍ਰੈਕਟਰ ਮਾਰਚ ਤੇ ਰੋਸ ਰੈਲੀ ਕੱਢੀ ਗਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾਂ ਪੂਰਾ ਨਾ ਕਰਨ ਉਤੇ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ਉਤੇ ਬੈਠੇ ਹੋਏ ਹਨ। ਕੌਮੀ ਖੇਤੀ ਨੀਤੀ ਮੰਡੀਕਰਨ ਫੋਰਮਵਰਕ ਬਿੱਲ ਨੂੰ ਸਰਕਾਰ ਵਿਧਾਨ ਸਭਾ ਦੇ ਇਜਲਾਸ ਵਿਚ ਰੱਦ ਕਰੇ ਅਤੇ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਿਸ ਲਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ