ਲੁਧਿਆਣਾ ਨੂੰ ਅੱਜ ਮਿਲੂ ਆਪਣਾ ਮੇਅਰ
ਲੁਧਿਆਣਾ, 20 ਜਨਵਰੀ- ਲੁਧਿਆਣਾ ਨੂੰ ਅੱਜ ਆਪਣਾ 7ਵਾਂ ਮੇਅਰ ਮਿਲੇਗਾ। ਇਹ ਪਹਿਲੀ ਵਾਰ ਹੈ ਕਿ ਜਦੋਂ ਮਹਿਲਾ ਮੇਅਰ ਅਹੁਦਾ ਸੰਭਾਲੇਗੀ, ਕਿਉਂਕਿ ਮੇਅਰ ਦੀ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌੜ ਵਿਚ ਨਿਧੀ ਗੁਪਤਾ, ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਤੇ ਅੰਮ੍ਰਿਤ ਵਰਸ਼ਾ ਰਾਮਪਾਲ ਸ਼ਾਮਿਲ ਹਨ। ਇਹ ਚੋਣ ਗੁਰੁੂ ਨਾਨਕ ਭਵਨ ਵਿਚ ਕੀਤੀ ਜਾਵੇਗੀ। ਇਸ ਸਮਾਗਮ ਵਿਚ 95 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਵੀ ਹੋਵੇਗਾ।