ਡਾਕਟਰ ਜਬਰ ਜਨਾਹ ਮਾਮਲਾ: ਅੱਜ ਦੋਸ਼ੀ ਸੰਜੇ ਰਾਏ ਨੂੰ ਸੁਣਾਈ ਜਾਵੇਗੀ ਸਜ਼ਾ
ਕੋਲਕਾਤਾ, 20 ਜਨਵਰੀ- ਅੱਜ, ਸਿਆਲਦਾਹ ਅਦਾਲਤ ਕੋਲਕਾਤਾ ਦੇ ਆਰ.ਜੀ. ਕਾਰ ਹਸਪਤਾਲ ਵਿਚ ਇਕ ਸਿਖਲਾਈ ਪ੍ਰਾਪਤ ਡਾਕਟਰ ਨਾਲ ਜਬਰ ਜਨਾਹ ਅਤੇ ਉਸ ਦੇ ਕਤਲ ਮਾਮਲੇ ਵਿਚ ਦੋਸ਼ੀ ਸੰਜੇ ਰਾਏ ਨੂੰ ਸਜ਼ਾ ਸੁਣਾਏਗੀ। ਅਦਾਲਤ ਨੇ 162 ਦਿਨਾਂ ਬਾਅਦ 18 ਜਨਵਰੀ ਨੂੰ ਮੁੱਖ ਦੋਸ਼ੀ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ ਸੀ। ਦੱਸ ਦੇਈਏ ਕਿ ਸਿਖਿਆਰਥੀ ਡਾਕਟਰ ਨਾਲ 8-9 ਅਗਸਤ ਦੀ ਰਾਤ ਨੂੰ ਆਰ.ਜੀ. ਕਾਰ ਹਸਪਤਾਲ ਵਿਚ ਜਬਰ ਜਨਾਹ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਦੀ ਸਵੇਰ ਨੂੰ, ਡਾਕਟਰ ਦੀ ਲਾਸ਼ ਸੈਮੀਨਾਰ ਹਾਲ ਵਿਚ ਮਿਲੀ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ, ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨਾਮਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਕੋਲਕਾਤਾ ਸਮੇਤ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਸਨ।