ਗੰਨੇ ਦੀ ਟਰਾਲੀ ਨਾਲ ਟਕਰਾਈ ਬੱਸ, 7 ਸਵਾਰੀਆਂ ਜ਼ਖਮੀ
ਮਲੋਟ, (ਸ੍ਰੀ ਮੁਕਸਤਰ ਸਾਹਿਬ), 3 ਜਨਵਰੀ (ਪਾਟਿਲ)- ਅੱਜ ਸੰਘਣੀ ਧੁੰਦ ਕਾਰਨ ਅਬੋਹਰ ਤੋਂ ਮਲੋਟ ਵੱਲ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਗੰਨੇ ਦੀ ਟਰਾਲੀ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਸ ਵਿਚੋਂ 7 ਸਵਾਰੀਆਂ ਸਿਵਲ ਹਸਪਤਾਲ ਮਲੋਟ ਵਿਖੇ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ ਮਲੋਟ ਦੇ ਐਸ. ਐਮ. ਓ. ਡਾਕਟਰ ਸੁਨੀਲ ਬਾਂਸਲ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।