ਪੰਚਾਇਤੀ ਜ਼ਮੀਨ 'ਤੇ ਹੋ ਰਹੇ ਕਬਜ਼ੇ ਦਾ ਕੰਮ ਰੁਕਵਾਇਆ
ਨਡਾਲਾ (ਕਪੂਰਥਲਾ), 5 ਜਨਵਰੀ (ਰਘਬਿੰਦਰ ਸਿੰਘ) - ਨਡਾਲਾ ਦੇ ਵਾਰਡ ਨੰਬਰ 11 ਦੀ ਹਿੰਮਤ ਸਿੰਘ ਕਲੋਨੀ ਵਿਖੇ ਇਕ ਵਿਆਕਤੀ ਵਲੋਂ ਆਪਣੇ ਮਕਾਨ ਦੇ ਨਾਲ ਵਾਲੀ ਖ਼ਾਲੀ ਪੰਚਾਇਤੀ ਜਗ੍ਹਾ 'ਤੇ ਕਬਜ਼ੇ ਦੀ ਨੀਅਤ ਨਾਲ ਚਾਰ ਦੀਵਾਰੀ ਕੀਤੀ ਜਾ ਰਹੀ ਸੀ। ਇਸ ਦਾ ਪਤਾ ਲਗਣ 'ਤੇ ਨਗਰ ਪੰਚਾਇਤ ਨਡਾਲਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਹੈ।