ਪਹਿਲਵਾਨ ਦਲਜੀਤ ਸਿੰਘ ਦੀ ਅਚਾਨਕ ਮੌਤ, ਖੇਡ ਜਗਤ ਚ ਸੋਗ ਦੀ ਲਹਿਰ
ਮਾਛੀਵਾੜਾ ਸਾਹਿਬ (ਲੁਧਿਆਣਾ), 5 ਜਨਵਰੀ (ਮਨੋਜ ਕੁਮਾਰ) - ਪਹਿਲਵਾਨੀ ਦੀ ਦੁਨੀਆ ਵਿਚ ਨਾਮਣਾ ਖੱਟਣ ਵਾਲੇ ਪਹਿਲਵਾਨ ਦਲਜੀਤ ਸਿੰਘ (45) ਦੀ ਅੱਜ ਸਵੇਰ ਅਚਾਨਕ ਮੌਤ ਹੋ ਗਈ। ਪਿੰਡ ਹਿਯਾਤਪੁਰ ਨਿਵਾਸੀ ਤੇ ਦੋ ਬੱਚਿਆਂ ਦੇ ਪਿਤਾ ਦਲਜੀਤ ਸਿੰਘ ਦੇ ਨਜ਼ਦੀਕੀ ਸਾਥੀ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਸਰੀਰਿਕ ਪੱਖੋਂ ਪੂਰੀ ਤਰਾਂ ਤੰਦੁਰਸਤ ਸਨ ਤੇ ਰੋਜ਼ਾਨਾ ਦੀ ਤਰਾਂ ਕਸਰਤ ਜਾਰੀ, ਸੀ ਪਰ ਅੱਜ ਅਚਾਨਕ ਉਹ ਜਿਉਂ ਹੀ ਠੰਢੇ ਪਾਣੀ ਨਾਲ ਨਹਾਏ ਤਾਂ ਅਚਾਨਕ ਡਿੱਗ ਪਏ। ਫੌਰੀ ਤੋਰ 'ਤੇ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ, ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਦਲਜੀਤ ਦੀ ਮੌਤ ਨਾਲ ਜਿਥੇ ਪਰਿਵਾਰ ਸਦਮੇ ਵਿਚ ਹੈ, ਉਥੇ ਖੇਡ ਜਗਤ ਵਿਚ ਵੀ ਸੋਗ ਦਾ ਮਾਹੋਲ ਹੈ।