ਦਿੱਲੀ ਦੇ ਲੋਕ ਕਾਂਗਰਸ ਅਤੇ 'ਆਪ' ਦੋਵਾਂ ਨੂੰ ਨਕਾਰ ਦੇਣਗੇ - ਮਨੋਜ ਤਿਵਾਰੀ
ਨਵੀਂ ਦਿੱਲੀ, 28 ਦਸੰਬਰ - ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਦਾ ਕਹਿਣਾ ਹੈ ਕਿ "...ਦਿੱਲੀ ਦੇ ਲੋਕ ਕਾਂਗਰਸ ਅਤੇ 'ਆਪ' ਦੋਵਾਂ ਨੂੰ ਨਕਾਰ ਦੇਣਗੇ। ਰਾਹੁਲ ਗਾਂਧੀ ਦੀ ਪਾਰਟੀ ਨੇ ਡਾ. ਬੀ.ਆਰ. ਅੰਬੇਡਕਰ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਨਹੀਂ ਦਿੱਤੀ, ਪਰ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਲਈ ਜਗ੍ਹਾ ਦੇਣ ਵਾਸਤੇ ਅੱਧੀ ਰਾਤ 12 ਵਜੇ ਫਾਈਲ 'ਤੇ ਦਸਤਖ਼ਤ ਕੀਤੇ। ਅਸੀਂ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਸਾਦਗੀ ਲਈ ਹਮੇਸ਼ਾ ਆਪਣੇ ਦਿਲਾਂ ਵਿਚ ਰੱਖਾਂਗੇ।