ਗੁਰਾਇਆ ਵਿਖੇ ਵਸੀਕਾ ਨਵੀਸ ਹੜਤਾਲ ’ਤੇ, ਲੋਕ ਪ੍ਰੇਸ਼ਾਨ
ਗੁਰਾਇਆ, (ਜਲੰਧਰ), 23 ਦਸੰਬਰ (ਬਲਵਿੰਦਰ ਸਿੰਘ)- ਇੱਥੇ ਸਬ ਤਹਿਸੀਲ ਵਿਖੇ ਅੱਜ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਉਸ ਸਮੱਸਿਆ ਆਈ ਜਦੋਂ ਵਸੀਕਾ ਨਵੀਸਾਂ ਨੇ ਨਾਇਬ ਤਹਿਸੀਲਦਾਰ ਵਲੋਂ ਸਹਿਯੋਗ ਨਾ ਦੇਣ ਕਾਰਨ ਹੜਤਾਲ ਕਰ ਦਿੱਤੀ। ਵਸੀਕਾ ਨਵੀਸਾਂ ਨੇ ਅੱਜ ਦੁਕਾਨਾਂ ਹੀ ਨਹੀਂ ਖੋਲ੍ਹੀਆਂ। ਇਸ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਕਮਲਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਨਿਯਮਾਂ ਅਨੁਸਾਰ ਰਜਿਸਟਰੀਆਂ ਕਰਦਾ ਹਾਂ। ਮੈਂ ਦਫ਼ਤਰ ਵਿਚ ਸਵੇਰੇ 9 ਵਜੇ ਤੋਂ ਬੈਠਾ ਹਾਂ, ਜੇਕਰ ਕੋਈ ਵਿਅਕਤੀ ਵੀ ਦਫ਼ਤਰ ਵਿਚ ਆਉਂਦਾ ਹੈ ਮੈਂ ਹਾਜ਼ਰ ਹਾਂ ਤੇ ਜੇਕਰ ਗੁਰਾਇਆ ਦੇ ਵਸੀਕਾ ਰਜਿਸਟਰੀ ਨਹੀਂ ਲਿਖਦੇ ਤਾਂ ਲੋਕ ਫਿਲੌਰ ਫਗਵਾੜਾ ਤੋਂ ਰਜਿਸਟਰੀ ਕਰਵਾ ਕੇ ਲਿਆ ਸਕਦੇ ਹਨ, ਮੈਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ।