JALANDHAR WEATHER

ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ’ਚ ਮੁੜ ਹੋ ਰਹੀ ਵੋਟਿੰਗ

ਖੰਨਾ, (ਲੁਧਿਆਣਾ), 23 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਦੀਆਂ ਉਪ ਚੋਣ ਦਰਮਿਆਨ ਬੂਥ ਨੰਬਰ 4 ਦੀ ਈ. ਵੀ. ਐਮ. ਮਸ਼ੀਨ ਟੁੱਟਣ ਕਾਰਨ ਵੋਟਾਂ ਰੱਦ ਹੋਈਆਂ ਸਨ, ਜੋ ਅੱਜ 23 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਪੈ ਰਹੀਆਂ ਹਨ। ਹੁਣ ਤੱਕ 154 ਵੋਟਾਂ ਪੋਲ ਹੋ ਚੁੱਕੀਆਂ ਹਨ ਤੇ ਵੋਟਰਾਂ ਵਿਚ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮੌਕੇ ’ਤੇ ਐਸ.ਡੀ. ਐਮ ਬਲਜਿੰਦਰ ਢਿੱਲੋਂ, ਡੀ.ਐਸ.ਪੀ. ਕਰਮਜੀਤ ਸਿੰਘ , ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਤੇ ਹੋਰ ਅਧਿਕਾਰੀ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ