JALANDHAR WEATHER

ਬ੍ਰਾਜ਼ੀਲ: ਜਹਾਜ਼ ਹੋਇਆ ਹਾਦਸਾਗ੍ਰਸਤ, 11 ਦੀ ਮੌਤ

ਬ੍ਰਾਸੀਲੀਆ, 23 ਦਸੰਬਰ- ਬ੍ਰਾਜ਼ੀਲ ਦੇ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਗ੍ਰਾਮਾਡੋ ਵਿਚ ਇਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 10 ਲੋਕਾਂ ਅਤੇ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ ਹੋ ਗਈ। ਜਹਾਜ਼ ਸਿੱਧਾ ਲੋਕਾਂ ਦੇ ਘਰਾਂ ਅਤੇ ਦੁਕਾਨਾਂ ’ਤੇ ਡਿੱਗਿਆ। ਹਾਦਸੇ ਵਿ ਚਜ਼ਮੀਨ ’ਤੇ ਇਕ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਜਹਾਜ਼ ਸਭ ਤੋਂ ਪਹਿਲਾਂ ਇਕ ਘਰ ਦੀ ਚਿਮਨੀ ਨਾਲ ਟਕਰਾ ਗਿਆ, ਇਸ ਤੋਂ ਬਾਅਦ ਇਹ ਇਕ ਇਮਾਰਤ ਦੀ ਦੂਜੀ ਮੰਜ਼ਿਲ ਨਾਲ ਟਕਰਾ ਕੇ ਸਿੱਧਾ ਗ੍ਰਾਮਾਡੋ ਸ਼ਹਿਰ ਦੇ ਇਕ ਵੱਡੇ ਰਿਹਾਇਸ਼ੀ ਇਲਾਕੇ ’ਚ ਇਕ ਮੋਬਾਇਲ ਫੋਨ ਦੀ ਦੁਕਾਨ ’ਤੇ ਜਾ ਡਿੱਗਿਆ ਤੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਵਿਚੋਂ 15 ਦੀ ਹਾਲਕ ਗੰਭੀਰ ਬਣੀ ਹੋਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਤੇ ਬਚਾਅ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ