ਸੰਤੁਲਨ ਵਿਗੜਨ ਕਾਰਨ ਡਿਵਾਇਡਰ ’ਤੇ ਚੜ੍ਹੀ ਬੱਸ
ਹੰਡਿਆਇਆ, (ਬਰਨਾਲਾ), 23 ਦਸੰਬਰ (ਗੁਰਜੀਤ ਸਿੰਘ ਖੁੱਡੀ)- ਅੱਜ ਸਵੇਰੇ ਪੀ. ਆਰ. ਟੀ. ਸੀ. ਬਰਨਾਲਾ ਡਿਪੂ ਦੀ ਬੱਸ ਇਕ ਸਕੂਲ ਹੰਡਿਆਇਆ ਦੇ ਸਾਹਮਣੇ ਆ ਕੇ ਸੰਤੁਲਨ ਵਿਗੜਣ ਕਾਰਨ ਡਿਵਾਇਡਰ ਉਪਰ ਚੜ ਗਈ। ਇਹ ਬੱਸ ਮਲੋਟ, ਬਰਨਾਲਾ ਤੋਂ ਸ੍ਰੀ ਨੈਣਾ ਦੇਵੀ ਨੂੰ ਜਾ ਰਹੀ ਸੀ। ਇਸ ਹਾਦਸੇ ਵਿਚ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ।