ਹੈਦਰਾਬਾਦ 'ਚ ਅੱਲੂ ਅਰਜੁਨ ਦੇ ਘਰ 'ਤੇ ਕੀਤਾ ਪਥਰਾਅ
ਹੈਦਰਾਬਾਦ (ਤੇਲੰਗਾਨਾ), 22 ਦਸੰਬਰ - ਅਦਾਕਾਰ ਅੱਲੂ ਅਰਜੁਨ ਦੇ ਘਰ ਦੇ'ਤੇ ਭੀੜ ਨੇ ਪੱਥਰ ਸੁੱਟੇ ਹਨ। ਜੁਬਲੀ ਹਿਲਸ ਪੁਲਿਸ ਦੇ ਅਨੁਸਾਰ, ਓਸਮਾਨੀਆ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ (ਓਯੂ-ਜੇਏਸੀ) ਦੇ ਛੇ ਮੈਂਬਰਾਂ ਨੇ ਅਭਿਨੇਤਾ ਦੇ ਘਰ 'ਤੇ ਪਥਰਾਅ ਕੀਤਾ ਅਤੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ। ਜੁਬਲੀ ਹਿਲਸ ਪੁਲਿਸ ਨੇ ਕਿਹਾ ਕਿ ਸਾਨੂੰ ਅੱਲੂ ਅਰਜੁਨ ਦੇ ਪਰਿਵਾਰ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।