ਮੋਹਾਲੀ ਇਮਾਰਤ ਡਿੱਗਣ ਦੀ ਘਟਨਾ : ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ - ਏ.ਡੀ.ਸੀ. ਵਿਰਾਜ
ਮੋਹਾਲੀ, 22 ਦਸੰਬਰ-ਮੋਹਾਲੀ ਵਿਚ ਇਮਾਰਤ ਡਿੱਗਣ ਦੀ ਘਟਨਾ ਉਤੇ ਏ.ਡੀ.ਸੀ. ਵਿਰਾਜ ਐਸ ਟਿੱਡਕੇ ਨੇ ਕਿਹਾ ਕਿ ਸੰਯੁਕਤ ਆਪ੍ਰੇਸ਼ਨ 23-24 ਘੰਟਿਆਂ ਤੱਕ ਚੱਲਿਆ। ਘਟਨਾ ਵਿਚ ਦੋ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਹ ਆਪ੍ਰੇਸ਼ਨ ਰਾਤ ਭਰ ਚੱਲਿਆ। ਐਨ.ਡੀ.ਆਰ.ਐਫ. ਨੇ ਆਪਣੇ ਪ੍ਰੋਟੋਕੋਲ ਅਨੁਸਾਰ ਪੂਰੇ ਇਲਾਕੇ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਮੁਤਾਬਕ ਕਿਸੇ ਵੀ ਲਾਸ਼ ਦੀ ਕੋਈ ਸੰਭਾਵਨਾ ਨਹੀਂ ਹੈ ਫਿਰ ਵੀ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਕਿਤੇ ਵੀ ਕੋਈ ਲਾਸ਼ ਨਾ ਫਸੀ ਹੋਵੇ। ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਇਸ ਦੇ ਵਿਸਤ੍ਰਿਤ ਨਤੀਜੇ 'ਤੇ ਟਿੱਪਣੀ ਕਰਾਂਗੇ। ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।