JALANDHAR WEATHER

ਪੰਥ ਵਿਰੋਧੀ ਲੋਕਾਂ ਨੂੰ ਹਰਾ ਕੇ ਹਰਿਆਣਾ ਕਮੇਟੀ ਦਾ ਪੰਥਕ ਸਰੂਪ ਕਾਇਮ ਕਰਾਂਗੇ : ਬਲਦੇਵ ਸਿੰਘ ਕਾਇਮਪੁਰੀ

ਕਰਨਾਲ , 18 ਦਸੰਬਰ ( ਗੁਰਮੀਤ ਸਿੰਘ ਸੱਗੂ ) - ਹਰਿਆਣਾ ਦੀ ਸਿੱਖ ਸੰਗਤ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਹਰਿਆਣਾ ਸਿੱਖ ਪੰਥਕ ਦਲ ਜਥੇਬੰਦੀ ਦਾ ਗਠਨ ਕੀਤਾ ਹੈ ਅਤੇ ਇਹ ਦਲ ਚੋਣ ਨਿਸ਼ਾਨ ਢੋਲ ’ਤੇ ਇਹ ਚੋਣਾਂ ਲੜੇਗਾ। ਇਹ ਐਲਾਨ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਬਲਦੇਵ ਸਿੰਘ ਕਾਇਮਪੁਰ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਹਰਪਾਲ ਸਿੰਘ ਐਹਿਰਵਾਂ, ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਗੁਰਦੀਪ ਸਿੰਘ ਭਾਨੋਖੇੜੀ, ਜਨਰਲ ਸਕੱਤਰ, ਹਰਿਆਣਾ ਸਿੱਖ ਪੰਥਕ ਦਲ, ਸੁਖਜਿੰਦਰ ਸਿੰਘ ਮਸਾਣਾ, ਖਜ਼ਾਨਚੀ ਹਰਿਆਣਾ ਸਿੱਖ ਪੰਥਕ ਦਲ, ਪ੍ਰਤਾਪ ਸਿੰਘ ਸਕੱਤਰ, ਸੰਯੁਕਤ ਸਕੱਤਰ ਹਰਿਆਣਾ ਸਿੱਖ ਪੰਥਕ ਦਲ, ਅਤੇ ਪ੍ਰਿਥੀਪਾਲ ਸਿੰਘ ਝੱਬਰ, ਸਲਾਹਕਾਰ ਹਰਿਆਣਾ ਸਿੱਖ ਪੰਥਕ ਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕੁਰਬਾਨੀਆਂ ਦੇ ਕੇ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਤੋੜ ਕੇ ਬਿਨਾਂ ਗੁਰਦੁਆਰਾ ਐਕਟ 1925 ਨੂੰ ਤਬਦੀਲੀਆਂ ਕਰਕੇ ਹਰਿਆਣਾ ਰਾਜ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਥ ਵਿਰੋਧੀ ਲੋਕਾਂ ਨੂੰ ਹਰਾ ਕੇ ਹਰਿਆਣਾ ਕਮੇਟੀ ਦਾ ਪੰਥਕ ਸਰੂਪ ਅਸੀਂ ਕਾਇਮ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ