JALANDHAR WEATHER

ਸੜਕ ਹਾਦਸੇ 'ਚ ਬਜ਼ੁਰਗ ਵਿਅਕਤੀ ਦੀ ਮੌਤ

ਭਵਾਨੀਗੜ੍ਹ (ਸੰਗਰੂਰ), 18 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸੰਗਰੂਰ ਨੂੰ ਜਾਂਦੀ ਸੜਕ ’ਤੇ ਰਾਮਪੁਰਾ ਕੱਟ ਨੇੜੇ ਇਕ ਪੈਦਲ ਜਾ ਰਹੇ ਬਜ਼ੁਰਗ ਦਾ ਕਾਰ ਨਾਲ ਹਾਦਸਾ ਹੋ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਇਕ ਬਜ਼ੁਰਗ ਮੱਘਰ ਸਿੰਘ 70 ਸਾਲ ਪੁੱਤਰ ਛੋਟਾ ਸਿੰਘ ਵਾਸੀ ਰਾਮਪੁਰਾ ਰੋਡ, ਮੁੱਖ ਸੜਕ ਤੋਂ ਆਪਣੇ ਘਰ ਜਾਣ ਲਈ ਰਾਮਪੁਰਾ ਰੋਡ ਦੇ ਸਾਹਮਣੇ ਸੜਕ ਪਾਰ ਕਰ ਰਿਹਾ ਸੀ ਤਾਂ ਪਟਿਆਲਾ ਵਲੋਂ ਆਈ ਇਕ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਵਿਚ ਮੱਘਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ ਉਪਰੰਤ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ