ਫੜਨਵੀਸ ਨੇ ਮੁੰਬਈ ਕਿਸ਼ਤੀ ਹਾਦਸੇ 'ਚ 13 ਮੌਤਾਂ ਦੀ ਕੀਤੀ ਪੁਸ਼ਟੀ, 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ
ਨਾਗਪੁਰ (ਮਹਾਰਾਸ਼ਟਰ), 18 ਦਸੰਬਰ (ਏ.ਐਨ.ਆਈ.) : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਮੁੰਬਈ ਦੇ ਤੱਟ 'ਤੇ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ । ਮੁੱਖ ਮੰਤਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 3:55 ਵਜੇ ਵਾਪਰੀ ਜਦੋਂ ਨੀਲਕਮਲ ਨਾਨਾਂਅ ਦਾ ਇਕ ਯਾਤਰੀ ਜਹਾਜ਼ ਨੇਵੀ ਦੀ ਇਕ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ ਵਿਚ ਪਲਟ ਗਿਆ। ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ । ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ ਕੀਤਾ ਹੈ।